ਮੋਦੀ ਰਾਜ ਦੇ ਪਹਿਲੇ ਦੋ ਸਾਲਾਂ ਵਿਚ 26,600 ਵਿਦਿਆਰਥੀਆਂ ਨੇ ਦਿਤੀ ਜਾਨ…

ਨਵੀਂ ਦਿੱਲੀ, 14 ਮਾਰਚ : ਸਰਕਾਰ ਨੇ ਅੱਜ ਦਸਿਆ ਕਿ ਸਾਲ 2014 ਅਤੇ 2016 ਦਰਮਿਆਨ ਦੇਸ਼ ਭਰ ਵਿਚ 26,600 ਵਿਦਿਆਰਥੀਆਂ ਨੇ ਆਤਮਹਤਿਆ ਕੀਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਰਾਜ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਸਿਆ ਕਿ ਸਾਲ 2016 ਵਿਚ 9474 ਵਿਦਿਆਰਥੀਆਂ ਨੇ, ਸਾਲ 2015 ਵਿਚ 8934 ਅਤੇ ਸਾਲ 2014 ਵਿਚ 8068 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ।

ਸਾਲ 2016 ਵਿਚ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦੇ ਸੱਭ ਤੋਂ ਵੱਧ ਮਾਮਲੇ 1350 ਸਾਹਮਣੇ ਆਏ। ਇਹ ਗਿਣਤੀ ਮਹਾਰਾਸ਼ਟਰ ਦੀ ਹੈ ਜਦਕਿ ਪਛਮੀ ਬੰਗਾਲ ਵਿਚ ਅਜਿਹੇ 1147 ਮਾਮਲੇ, ਤਾਮਿਲਨਾਡੂ ਵਿਚ 981 ਅਤੇ ਮੱਧ ਪ੍ਰਦੇਸ਼ ਵਿਚ 838 ਮਾਮਲੇ ਸਾਹਮਣੇ ਆਏ।

ਸਾਲ 2015 ਵਿਚ ਖ਼ੁਦਕੁਸ਼ੀ ਦੇ ਮਹਾਰਾਸ਼ਟਰ ਵਿਚ 1230 ਮਾਮਲੇ, ਤਾਮਿਲਨਾਡੂ ਵਿਚ 955 ਮਾਮਲੇ, ਛੱਤੀਸਗੜ੍ਹ ਵਿਚ 730 ਮਾਮਲੇ ਅਤੇ ਪਛਮੀ ਬੰਗਾਲ ਵਿਚ 676 ਮਾਮਲੇ ਸਾਹਮਣੇ ਆਏ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ 2014 ਵਿਚ ਬਣੀ ਸੀ।

Leave a Reply

Your email address will not be published. Required fields are marked *