ਰਣਜੀਤ ਬਾਵਾ ਨੇ ਜਦੋਂ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਨੌਜਵਾਨ ਦੀ ਪੁਗਾਈ ਇਹ ਰੀਝ….

ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਰਣਜੀਤ ਬਾਵਾ ਪੰਜਾਬੀ ਸੰਗੀਤ ਖੇਤਰ ਦੀ ਉਹ ਸਖਸ਼ੀਅਤ ਹੈ, ਜਿਸ ਨੇ ਸਦਾ ਹੀ ਆਪਣੇ ਹਰ ਗੀਤ ਸਦਕਾ ਦਰਸ਼ਕਾਂ ਦੇ ਪਿਆਰ ਦਾ ਨਿੱਘ ਮਾਣਿਆ ਹੈ। ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਨੂੰ ਜਿਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਇਆ ਸੀ।PunjabKesari

ਰਣਜੀਤ ਬਾਵਾ ਨੂੰ ਬਚਪਨ ਤੋਂ ਹੀ ਗਾਇਕੀ ਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਸ ਤਰ੍ਹਾਂ ਸਕੂਲੀ ਸਮਾਗਮਾਂ ‘ਚ ਭਾਗ ਲੈਂਦੇ ਹੋਏ ਉਨ੍ਹਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਮਾਗਮਾਂ ਦੌਰਾਨ ਰਣਜੀਤ ਬਾਵਾ ਅਕਸਰ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਗਾਉਂਦੇ ਤੇ ਸ਼ਾਨਦਾਰ ਪੇਸ਼ਕਾਰੀ ਸਦਕਾ ਹਰ ਸੁਣਨ ਵਾਲੇ ਨੂੰ ਕੀਲ ਕੇ ਰੱਖ ਲੈਂਦਾ ਸੀ, ਜਿਸ ਤੋਂ ਲੋਕਾਂ ਨੇ ਉਸ ਦੇ ਰਣਜੀਤ ਨਾਂ ਨਾਲ ਬਾਵਾ ਜੋੜ ਦਿੱਤਾ।|PunjabKesari

ਰਣਜੀਤ ਬਾਵਾ ਦਾ ਪਹਿਲਾਂ ਗੀਤ ‘ਕੁੜੀਆਂ’ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਇੰਨੀ ਲੰਬੀ ਹੈ, ਜੋ ਸ਼ਾਇਦ ਇਕ ਖਬਰ ‘ਚ ਪੂਰੀ ਨਹੀਂ ਆ ਸਕਦੀ।PunjabKesari

ਦੱਸ ਦੇਈਏ ਕਿ ਪੰਜਾਬੀ ਫਿਲਮ ‘ਸਰਵਣ’, ‘ਭਲਵਾਨ’ ਅਤੇ ‘ਵੇਖ ਬਰਾਤਾਂ ਚੱਲੀਆਂ’ ‘ਚ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ। ਇਨਾਂ ਫਿਲਮਾਂ ‘ਚ ਨਿਭਾਏ ਕਿਰਦਾਰ ਵਾਂਗ ਸੱਚ ਦੀ ਲੜਾਈ ਲੜਨਾ, ਦੂਜਿਆਂ ਦਾ ਮਦੱਦਗਾਰ ਬਨਣਾ ਤੇ ਦੇਸ਼ ਪ੍ਰਤੀ ਪਿਆਰ ਆਦਿ ਸਭ ਗੁਣਾਂ ‘ਤੇ ਉਹ ਆਪਣੀ ਅਸਲ ਜ਼ਿੰਦਗੀ ‘ਚ ਵੀ ਬਾਖੂਬੀ ਅਮਲ ਕਰ ਰਹੇ ਹਨ।PunjabKesari

ਜਦੋਂ ਕਦੇ ਵੀ ਕਿਸੇ ਲੋੜਵੰਦ ਵਲੋਂ ਲਾਈ ਗਈ ਮਦੱਦ ਦੀ ਗੁਹਾਰ ਰਣਜੀਤ ਬਾਵੇ ਤੱਕ ਪੁੱਜੀ ਤਾਂ ਉਹ ਤੁਰੰਤ ਮਦੱਦ ਲਈ ਆ ਖੜ੍ਹੇ ਹੋਏ।PunjabKesari

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਪਟਿਆਲੇ ਦੇ ਇਕ ਨਿੱਜੀ ਹਸਪਾਤਲ ‘ਚ ਕੈਂਸਰ ਦੀ ਬੀਮਾਰੀ ਨਾਲ ਪੀੜਤ ਅਤੇ ਜ਼ਿੰਦਗੀ ‘ਤੇ ਮੌਤ ਦੀ ਲੜਾਈ ਲੜ ਰਹੇ ਇਕ ਨੌਜਵਾਨ ਸੁਮਨ ਸਿੰਘ ਰੰਧਾਵਾ ਦੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਅਤੇ ਉਸ ਨੌਜਵਾਨ ਨੇ ਦੱਸਿਆ ਕਿ, ਉਹ ਗੀਤ ਲਿਖਦਾ ਤੇ ਉਸ ਦੀ ਇਕ ਆਖਰੀ ਇੱਛਾ ਹੈ ਕਿ ਮਸ਼ਹੂਰ ਗਾਇਕ ਰਣਜੀਤ ਬਾਵਾ ਮੇਰੇ ਲਿਖੇ ਗੀਤਾਂ ਚੋਂ ਕਿਸੇ ਵੀ ਗੀਤ ਨੂੰ ਆਪਣੀ ਆਵਾਜ਼ ਦੇਣ।PunjabKesari

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਜਿਵੇਂ ਹੀ ਰਣਜੀਤ ਬਾਵਾ ਕੋਲ ਪੁੱਜੀ ਤਾਂ ਉਹ ਇਸ ਨੂੰ ਸੁਣ ਕੇ ਨੌਜਵਾਨ ਵਲੋਂ ਦੱਸੇ ਗਏ ਪਤੇ (ਠਿਕਾਣੇ) ਅਨੁਸਾਰ ਤੁਰੰਤ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਹੁੰਚੇ ਅਤੇ ਇਸ ਨੌਜਵਾਨ ਨਾਲ ਮੁਲਾਕਾਤ ਕੀਤੀ।PunjabKesari

ਰਣਜੀਤ ਬਾਵਾ ਨੇ ਇਸ ਨੌਜਵਾਨ ਦਾ ਹਾਲ-ਚਾਲ ਪੁੱਛਣ ਉਪਰੰਤ ਉਸ ਵਲੋਂ ਲਿਖੇ ਗੀਤਾਂ ਦੀ ਕਾਪੀ ਨੂੰ ਆਪਣੇ ਹੱਥਾਂ ‘ਚ ਫੜ੍ਹ ਉਸ ਦੇ ਗੀਤਾਂ ਨੂੰ ਦੇਖਿਆ ਅਤੇ ਨਾਲ ਹੀ ਉਸ ਨੌਜਵਾਨ ਦੀ ਆਵਾਜ਼ ‘ਚ ਇਕ ਗੀਤ ਵੀ ਸੁਣੀਆ। ਇਸ ਦੌਰਾਨ ਰਣਜੀਤ ਬਾਵਾ ਨੇ ਇਸ ਨੌਜਵਾਨ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।

Leave a Reply

Your email address will not be published. Required fields are marked *