ਗਰਲਫਰੈਂਡ ਨਾਲ ਮਿਲਣ ਦਾ ਇਹਨਾਂ ਸੀ ਚਾਅ ਕਿ ਪਤੰਦਰ ਬਿਨਾਂ ਸਟੇਅਰਿੰਗ ਗੱਡੀ ਲੈ ਗਿਆ !…

ਕਈ ਵਾਰ ਆਪਣੇ ਪਿਆਰ ਜਾਂ ਸਾਥੀ ਨੂੰ ਮਿਲਣ ਦਾ ਚਾਅ ਇਸ ਕਦਰ ਵੱਧ ਜਾਂਦਾ ਹੈ ਕਿ ਕੋਈ ਔਕੜ ਵੀ ਵੱਡੀ ਨਹੀਂ ਲੱਗਦੀ। ਅਜਿਹਾ ਹੀ ਕੁਝ ਵਾਪਰਿਆ ਹੈ, ਲੰਡਨ ‘ਚ ਜਿੱਥੇ ਇਕ ਵਿਅਕਤੀ ਨੇ ਆਪਣੀ ਕਾਰ ‘ਚ ਸਟੇਅਰਿੰਗ ਵਹੀਲ ਦੀ ਗੈਰ ਮੌਜੂਦਗੀ ਨੂੰ ਵੀ ਆਪਣੀ ਮੁਲਾਕਾਤ ਵਿਚਾਲੇ ਨਹੀਂ ਆਉਣ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਤਕਰੀਬਨ ਇਕ ਹਫਤੇ ਪਹਿਲਾਂ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਤਕਰੀਬਨ 16 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਹੋਇਆ ਇੰਝ ਕਿ ਇਸ ਵਿਅਕਤੀ ਦੀ ਕਾਰ ‘ਚ ਕਿਸੇ ਕਾਰਨ ਵਜੋਂ ਸਟੇਅਰਿੰਗ ਵਹੀਲ ਨਹੀਂ ਸੀ, ਪਰ ਉਸਦੀ ਗਰਲਫਰੈਂਡ ਨੇ ਉਸ ਨੂੰ ਮਿਲਣ ਲਈ ਸੱਦ ਲਿਆ।

ਕਾਰ ‘ਚ ਸਟੇਅਰਿੰਗ ਵਹੀਲ ਲਗਾਉਣ ਦੇ ਸਮੇਂ ਨੂੰ ਬਚਾਉਣ ਲਈ ਉਸਨੇ ਸਟੇਅਰਿੰਗ ਵਹੀਲ ਦੀ ਥਾਂ ਰੈਂਚ ਲਗਾਉਣਾ ਬਿਹਤਰ ਸਮਝਿਆ। ਉਸ ਨੇ ਇਸ ਘਟਨਾ ਦੀ ਪੂਰੀ ਵੀਡੀਓ ਬਣਾ ਕੇ ਫੇਸਬੁੱਕ ‘ਤੇ ਪੋਸਟ ਕਰ ਦਿੱਤੀ ਜੋ ਦੇਖਦਿਆਂ ਦੇਖਦਿਆਂ ਵਾਇਰਲ ਹੋ ਗਈ।This is the incredible moment a motorist decided the lack of a steering wheel wouldn’t stop him driving a car. Rather than wait until the vital component was replaced before venturing onto the roads, the driver attached a wrench directly onto the steering column and set off.
The disturbing footage shows him using the tool to negotiate busy roads, driving one-handed and filming his progress.The driver uses his free hand to showcase his skill as he films the trick for social media users.

Leave a Reply

Your email address will not be published. Required fields are marked *