ਪੰਜਾਬ ਪੁਲਿਸ ਵਲੋਂ ਕੀਤੇ ਤਸ਼ੱਦਦ ਦੌਰਾਨ ਸ਼ਹੀਦੀ ਜਾਮ ਪੀਣ ਵਾਲਾ ਜੁਝਾਰੂ — ਸ਼ਹੀਦ ਭਾਈ ਸੋਹਣਜੀਤ ਸਿੰਘ ਜੀ…

ਭਾਈ ਸੋਹਣਜੀਤ ਸਿੰਘ ਨੂੰ “ਸਟੇਟ ਅਪਰੇਸ਼ਨ ਸੈਲ” ਵੱਲੋਂ ਗਰਿਫ਼ਤਾਰ ਕੀਤੇ ਜਾਣ ਤੋਂ ਲੱਗਭਗ ਇੱਕ ਹਫਤੇ ਬਾਅਦ ਰਹੱਸਮਈ ਹਾਲਾਤਾ ਵਿੱਚ ਪੁਲਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਪੁਲਸ ਦਾ ਕਹਿਣਾ ਸੀ ਕਿ ਭਾਈ ਸੋਹਣ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕੀਤੀ ਹੈ,ਪਰ ਭਾਈ ਸੋਹਣ ਸਿੰਘ ਦੀ ਸਿੰਘਣੀ ਬੀਬੀ ਭਿੰਦਰ ਕੌਰ ਦਾ ਕਹਿਣਾ ਸੀ ਕਿ ਪੁਲਸ ਨੇ ਤਸ਼ੱਦਦ ਕਰਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਹੈ। ਪੁਲਸ ਨੇ ਨਿਆਇਕ ਜਾਂਚ ਦੇ ਹੁਕਮ ਦਿੱਤੇ ਸੀ।

ਭਾਈ ਸੋਹਣ ਸਿੰਘ “ਸਟੇਟ ਸਪੈਸ਼ਲ ਅਪਰੇਸ਼ਨ ਸੈਲ” ਵੱਲੋਂ 7 ਮਾਰਚ ਨੂੰ ਗਰਿਫ਼ਤਾਰ ਕੀਤੇ ਗਏ ਸਨ ਤੇ ਓਹ ਰਿਮਾਂਡ ਤੇ ਸੀ। ਡਿਪਟੀ ਕਮਿਸ਼ਨਰ ਪੁਲਸ ਏ.ਐਸ. ਚਾਹਲ ਦਾ ਕਹਿਣਾ ਸੀ ਕਿ ਭਾਈ ਸੋਹਣ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕੀਤੀ ਤੇ ਉਹਨੇ ਫਾਹਾ ਲੈਣ ਲਈ ਆਪਣੀ ਹੀ ਦਸਤਾਰ ਦੀ ਵਰਤੋਂ ਕੀਤੀ ਹੈ, ਉਹ “ਅੱਤਵਾਦੀ” ਕਾਰਵਾਈਆ ਵਿੱਚ ਸ਼ਾਮਿਲ ਸੀ।
ਪੁਲਸ ਦਾ ਕਹਿਣਾ ਸੀ ਕਿ ਸੋਹਣ ਸਿੰਘ ਦੇ ਸੈਲ ਵਿਚੋਂ ਕੇਸਰੀ ਦਸਤਾਰ ਤੇ ਵੱਡਾ ਸਟੂਲ ਉਹਨਾ ਨੂੰ ਮਿਲਿਆ,ਜਿਹਨਾ ਦੀ ਵਰਤੋਂ ਸੋਹਣ ਸਿੰਘ ਨੇ ਫਾਹਾ ਲੈਣ ਲਈ ਕੀਤੀ। ਭਾਈ ਸੋਹਣ ਸਿੰਘ ਹਮੇਸ਼ਾ ਨੀਲੀ ਦਸਤਾਰ ਬੰਨ੍ਹਦੇ ਸਨ ਤੇ ਕੈਦੀ ਨੂੰ ਕਦੇ ਵੀ ਸਟੂਲ ਨਹੀਂ ਦਿੱਤਾ ਜਾਂਦਾ। (ਉਹਨੇ ਤੇ ਬਹੁਤ ਭਾਰੀ ਤਸ਼ੱਦਦ ਕੀਤਾ ਗਿਆ ਸੀ,ਉਹ ਬਿਮਾਰ ਵੀ ਰਹਿੰਦੇ ਸਨ)। “ਖਾਲੜਾ ਮਿਸ਼ਨ ਆਰਗੇਨਾਈਜੇਸ਼ਨ” ਨੇ ਵੀ ਮੰਗ ਕੀਤੀ ਹੈ ਕਿ ਭਾਈ ਸਾਹਿਬ ਦੇ ਕਤਲ ਦੀ ਜਾਂਚ ਕਿਸੇ ਹਾਈ ਦੇ ਜੱਜ ਤੋਂ ਕਰਵਾਈ ਜਾਵੇ।ਬੀਬੀ ਭਿੰਦਰ ਕੌਰ ਦਾ ਕਹਿਣਾ ਸੀ ਭਾਈ ਸਾਹਿਬ ਬਹੁਤ ਚੜ੍ਹਦੀ ਕਲਾ ਵਾਲੇ ਸਨ ਤੇ ਕਦੇ ਵੀ ਅਾਤਮਹੱਤਿਆ ਨਹੀਂ ਕਰ ਸਕਦੇ।ਬੀਬੀ ਭਿੰਦਰ ਕੌਰ ਦਾ ਇਲਜ਼ਾਮ ਸੀ ਕਿ ਭਾਈ ਸਾਹਿਬ ਦੀ ਸ਼ਹਾਦਤ ਪੁਲਸ ਤਸ਼ੱਦਦ ਕਰਕੇ ਹੋਈ ਹੈ, ਬੀਬੀ ਜੀ ਨੇ ਕਿਹਾ ਕਿ ਪੁਲਸ ਨੇ ਭਾਈ ਸਾਹਿਬ ਨੂੰ ਉਹਨਾ ਦੇ ਘਰੋਂ ਸੁਰਸਿੰਘ ਤੋਂ ਚੁੱਕਿਆ ਨਾ ਕਿ ਬੱਸ ਸਟੈਂਡ ਜਿਵੇਂ ਪੁਲਸ ਦਾਅਵਾ ਕਰਦੀ ਸੀ।

Leave a Reply

Your email address will not be published. Required fields are marked *