ਮਰਦਾਂ ਨੂੰ ਆਪਣਾ ਦੁੱਧ ਵੇਚ ਰਹੀ ਹੈ ਇਹ ਔਰਤ, ਹੁਣ ਤੱਕ ਕੀਤੀ ਲੱਖਾਂ ਰੁਪਏ ਦੀ ਕਮਾਈ…

ਮਰਦਾਂ ਨੂੰ ਆਪਣਾ ਦੁੱਧ ਵੇਚ ਰਹੀ ਹੈ ਇਹ ਔਰਤ, ਹੁਣ ਤੱਕ ਕੀਤੀ ਲੱਖਾਂ ਰੁਪਏ ਦੀ ਕਮਾਈ…ਮਾਂ ਦਾ ਦੁੱਧ ਬੱਚਿਆਂ ਦੇ ਲਈ ਅੰਮ੍ਰਿਤ ਦੇ ਬਰਾਬਰ ਮੰਨਿਆ ਗਿਆ ਹੈ। ਪਰ ਇੱਕ ਅਜਿਹੀ ਮਾਂ ਵੀ ਹੈ ਜੋ ਆਪਣੇ ਦੁੱਧ ਨੂੰ ਵੇਚ ਕੇ ਲੱਖਾਂ ਰੁਪਏ ਕਮਾ ਰਹੀ ਹੈ। ਸਾਈਪ੍ਰਸ ਦੀ ਰਹਿਣ ਵਾਲੀਰਾਫਾਇਲਾ ਲਾਂਪ੍ਰੋਡ ਆਪਣਾ ਦੁੱਧ ਬਾਡੀਬਿਲਡਰਸ ਨੂੰ ਵੇਚਦੀ ਹੈ,ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਕਮਾਈ ਹੁੰਦੀ ਹੈ। ਰਾਫਾਇਲਾ ਲਾਂਪ੍ਰੋਡ ਦੇ ਸ਼ਰੀਰ ਵਿੱਚ ਲੋੜ ਤੋਂ ਜਿਆਦਾ ਦੁੱਧ ਬਣਦਾ ਹੈ, ਜਿਸਦਾ ਉਸਦੇ ਲਈ ਕੋਈ ਇਸਤੇਮਾਲ ਨਹੀਂ ਹੈ। ਇਸ ਦੁੱਧ ਨੂੰ ਹੁਣ ਉਸਨੇ ਕਮਾਈ ਦਾ ਜ਼ਰੀਆ ਬਣਾ ਲਿਆ ਹੈ।24 ਸਾਲਾਂ ਦੀ ਰਾਫਾਇਲਾ ਲਾਂਪ੍ਰੋਡ ਦੋ ਬੱਚਿਆਂ ਦੀ ਮਾਂ ਹੈ। ਪਹਿਲਾਂ ਉਹ ਆਪਣਾ ਦੁੱਧ ਅਜਿਹੀਆਂ ਔਰਤਾਂ ਨੂੰ ਦਾਨ ਕਰਦੀ ਸੀ, ਜੋ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦੇ ਅਸਮਰੱਥ ਸਨ। ਫਿਰ ਕੁੱਝ ਪੁਰਸ਼ਾਂ ਨੇ ਰਾਫਾਇਲਾ ਲਾਂਪ੍ਰੋਡ ਨਾਲ ਸੰਪਰਕ ਕੀਤਾ ਅਤੇ ਉਸਨੂੰ ਆਪਣਾ ਦੁੱਧ ਉਨ੍ਹਾਂ ਨੂੰ ਸਪਲਾਈ ਕਰਨ ਦਾ ਸੁਝਾਅ ਰੱਖਿਆ। ਮੰਗ ਨੂੰ ਵੇਖਦੇ ਹੋਏ ਰਾਫਾਇਲਾ ਲਾਂਪ੍ਰੋਡ ਨੇ ਆਨਲਾਈਨ ਆਪਣਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਰਾਫਾਇਲਾ ਲਾਂਪ੍ਰੋਡ ਆਪਣਾ ਦੁੱਧ ਇੱਕ ਯੂਰੋ ਪ੍ਰਤਿ ਔਂਸ ਦੀ ਕੀਮਤ ਉਤੇ ਵੇਚਦੀ ਹੈ।
ਰਾਫਾਇਲਾ ਲਾਂਪ੍ਰੋਡ ਦਾ ਦੁੱਧ ਖਰੀਦਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਹਨ। ਇਨ੍ਹਾਂ ਵਿੱਚ ਜਿਆਦਾਤਰ ਬਾਡੀ ਬਿਲਡਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਦੁੱਧ ਮਾਸਪੇਸ਼ੀਆਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਰਾਫਾਇਲਾ ਲਾਂਪ੍ਰੋਡ ਦੇ ਮੁਤਾਬਿਕ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਟੈਸਟ ਕਰਵਾਉਣੇ ਪੈਂਦੇ ਹਨ ਕਿ ਉਹ ਸਿਗਰਟ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਦੀ ਹੈ। ਰਾਫਾਇਲਾ ਲਾਂਪ੍ਰੋਡ ਕਹਿੰਦੀ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੁਰਸ਼ ਉਨ੍ਹਾਂ ਦਾ ਦੁੱਧ ਖਰੀਦ ਕੇ ਕੀ ਕਰਦੇ ਹਨ, ਪਰ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਇਸ ਨੂੰ ਪੀਂਦੇ ਹਨ।
ਜੇਕਰ ਦੁੱਧ ਦੀ ਕੀਮਤ ਨੂੰ ਭਾਰਤੀ ਕਰੰਸੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਰਾਫਾਇਲਾ ਲਾਂਪ੍ਰੋਡ ਨੂੰ 29.5 ਮਿ.ਲੀ. ਦੁੱਧ ਦੀ ਕੀਮਤ 80.31 ਰੁਪਏ ਮਿਲਦੀ ਹੈ। ਰਾਫਾਇਲਾ ਲਾਂਪ੍ਰੋਡ ਹੁਣ ਤੱਕ 500 ਲਿਟਰ ਦੁੱਧ ਵੇਚ ਚੁੱਕੀ ਹੈ, ਜਿਸ ਨਾਲ ਉਸ ਨੂੰ ਲਗਭਗ 4 ਲੱਖ ਰੁਪਏ ਮਿਲ ਚੁੱਕੇ ਹਨ। ਰਾਫਾਇਲਾ ਲਾਂਪ੍ਰੋਡ ਸਾਈਪ੍ਰਸ ਵਿੱਚ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਹੈ।
ਰਾਫਾਇਲਾ ਲਾਂਪ੍ਰੋਡ ਦੇ ਬੱਚੇ ਵੱਡੇ ਹੋ ਚੁੱਕੇ ਹਨ, ਜਿਸ ਕਾਰਨ ਉਹਨਾਂ ਨੂੰ ਹੁਣ ਮਾਂ ਦੇ ਦੁੱਧ ਦੀ ਲੋੜ ਨਹੀਂ ਰਹੀ ਅਤੇ ਉਹ ਹੋਰ ਭੋਜਨ ਕਰਦੇ ਹਨ। ਕਿਸੇ ਕੁਦਰਤੀ ਕਾਰਨ ਕਰਕੇ ਬੱਚਿਆਂ ਦੇ ਦੁੱਧ ਛੱਡਣ ਤੋਂ ਬਾਅਦ ਵੀ ਉਸਦੇ ਸ਼ਰੀਰ ਵਿੱਚ ਦੁੱਧ ਬਣਨਾ ਬੰਦ ਨਹੀਂ ਹੋ ਰਿਹਾ, ਜਿਸ ਕਾਰਨ ਉਸਨੂੰ ਹਰ ਹਾਲ ਵਿੱਚ ਦੁੱਧ ਕੱਢਣਾ ਪੈਂਦਾ ਹੈ। ਰਾਫਾਇਲਾ ਲਾਂਪ੍ਰੋਡ ਦੇ ਮੁਤਾਬਿਕ ਪਹਿਲਾਂ ਤਾਂ ਉਸਨੂੰ ਇਹ ਸਭ ਬਹੁਤ ਅਜੀਬ ਲਗਦਾ ਸੀ, ਪਰ ਹੁਣ ਉਸਦੇ ਪਤੀ ਵੱਲੋਂ ਵੀ ਉਸਦਾ ਸਾਥ ਦਿੱਤਾ ਜਾ ਰਿਹਾ ਹੈ।
ਉਸਦਾ ਕਹਿਣਾ ਹੈ ਕਿ ਪਰਿਵਾਰ ਦੇ ਸਹਿਯੋਗ ਤੋਂ ਬਿਨ੍ਹਾਂ ਇਹ ਸੰਭਵ ਹੀ ਨਹੀਂ ਸੀ। ਓਧਰ ਡਾਕਟਰਾਂ ਦਾ ਵੀ ਮੰਨਣਾ ਹੈ ਕਿ ਸ਼ਰੀਰ ਵਿੱਚ ਪੈਦਾ ਹੋਏ ਵਾਧੂ ਦੁੱਧ ਨੂੰ ਸ਼ਰੀਰ ਵਿੱਚ ਨਹੀਂ ਰੱਖਿਆ ਜਾ ਸਕਦਾ, ਜਦੋਂ ਸ਼ਰੀਰ ਵਿੱਚ ਲਗਾਤਾਰ ਦੁੱਧ ਬਣ ਰਿਹਾ ਹੋਵੇ। ਲਿਹਾਜਾ ਰਾਫਾਇਲਾ ਲਾਂਪ੍ਰੋਡ ਅਤੇ ਉਸਦੇ ਪਤੀ ਨੂੰ ਇਸ ਗੱਲ ਉਤੇ ਬਿਲਕੁੱਲ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਉਹ ਆਪਣਾ ਦੁੱਧ ਵੇਚ ਕੇ ਕਮਾਈ ਕਰ ਰਹੇ ਹਨ।

Leave a Reply

Your email address will not be published. Required fields are marked *