ਹੱਜ ਵਿਚ ਔਰਤਾਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਦੀਆਂ ਕਹਾਣੀਆਂ

ਹੱਜ ਦੁਨੀਆ ਭਰ ਵਿੱਚ ਮੁਸਲਮਾਨਾਂ ਲਈ ਇੱਕ ਅਧਿਆਤਮਿਕ ਉੱਚਤਮ ਸਿਖਰ ਹੈ, ਹਰ ਸਾਲ ਹਿੱਸਾ ਲੈਣ ਲਈ 30 ਲੱਖ ਤੀਰਥ ਯਾਤਰੀ ਮੱਕਾ ਵੱਲ ਜਾਂਦੇ ਹਨ | ਸਾਲ 2016 ਵਿਚ, ਸਾਰੇ ਯਾਤਰੀਆਂ ‘ਚੋਂ ਲਗਭਗ 42% ਔਰਤਾਂ ਸਨ |
ਹਰ ਮੁਸਲਮਾਨ ਜੋ ਸਰੀਰਕ ਤੌਰ ਤੇ ਅਤੇ ਵਿੱਤੀ ਤੌਰ ‘ਤੇ ਯੋਗ ਹੈ, ਆਪਣੇ ਜੀਵਨ ਕਾਲ ਵਿਚ ਉਸਨੂੰ ਇਕ ਵਾਰ ਮੱਕਾ ਦੀ ਯਾਤਰਾ ਕਰਨੀ ਜਰੂਰੀ ਹੈ | ਵਿਸ਼ਵ ਦੇ ਸਭ ਤੋਂ ਵੱਡੇ ਇਸ ਸਾਲਾਨਾ ਸਮਾਗਮ ‘ਚ ਭੀੜ ਨੂੰ ਕੰਟਰੋਲ ਕਰਨਾ ਵੀ ਇੱਕ ਵੱਡੀ ਚੁਣੌਤੀ ਬਣਦਾ ਹੈ | Image result for five women hajj storyਹਜ਼ਾਰਾਂ ਮੁਸਲਿਮ ਮਹਿਲਾਵਾਂ ਹੱਜ ਵਿੱਚ ਹਿੱਸਾ ਲੈਣ ਲਈ ਹਰ ਸਾਲ ਸਾਊਦੀ ਅਰਬ ਵਿੱਚ ਮੱਕਾ ਆਉਂਦੀਆਂ ਹਨ, ਪਰ ਪਿਛਲੇ ਕੁੱਝ ਹਫਤਿਆਂ ਵਿੱਚ ਕੁਝ ਮਹਿਲਾ ਭਗਤਾਂ ਨੇ ਸੀਐਨਐਨ ਨੂੰ ਦੱਸਿਆ ਹੈ ਕਿ ਪੰਜ ਦਿਨ ਦੀ ਇਸ ਤੀਰਥ ਯਾਤਰਾ ਵਿੱਚ ਹਿੱਸਾ ਲੈਣ ਸਮੇਂ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਜਾਂ ਪਰੇਸ਼ਾਨੀ ਦੀਆਂ ਕਈ ਘਟਨਾਵਾਂ ਵਪਾਰੀਆਂ ਨੇ | ਇਹਨਾਂ ਔਰਤਾਂ ਨੇ ਸੀਐਨਐਨ ਨੂੰ ਦੱਸਿਆ ਕਿ ਉਹ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਉਦੋਂ ਮਜਬੂਰ ਹੋਈਆਂ, ਜਦੋਂ ਇੱਕ ਪਾਕਿਸਤਾਨੀ ਔਰਤ ਦਾ ਹੱਜ ਵਿਚ ਜਿਨਸੀ ਸ਼ੋਸ਼ਣ ਦਾ ਵੀਡੀਓ ਫੇਸਬੁੱਕ ਤੇ ਵਾਇਰਲ ਹੋਇਆ ਸੀ | 1.ਅੱਸਰਾ ਨਦੀਮ, ਜੋ ਅਮਰੀਕਾ ਵਿਚ ਰਹਿੰਦੀ ਇਕ ਪਾਕਿਸਤਾਨੀ ਔਰਤ ਹੈ
2006 ਵਿਚ ਜਦੋਂ ਮੈਂ ਪਹਿਲੀ ਵਾਰ ਹੱਜ ਕੀਤਾ ਤਾਂ ਮੈਂ 21 ਸਾਲਾਂ ਦੀ ਸੀ ਇਸ ਸਮੇਂ ਹਰ ਕੋਈ ਕਾਬਾ ਨੂੰ ਛੂਹਣਾ ਚਾਹੁੰਦਾ ਹੈ | ਜਿੰਨਾ ਤੁਸੀਂ ਕਾਬਾ ਦੇ ਨੇੜੇ ਨੂੰ ਜਾਂਦੇ ਹੋ, ਭੀੜ ਉਨ੍ਹੀ ਜ਼ਿਆਦਾ ਵੱਧਦੀ ਜਾਂਦੀ ਹੈ | ਤੇ ਮੈਂ ਇਸ ਭੀੜ ‘ਚ ਸੀ ਅਤੇ ਆਖ਼ਰੀ ਸਰਕਲ ਵਿੱਚ ਭੀੜ ਬਹੁਤ ਜ਼ਿਆਦਾ ਹੌਲੀ ਹੌਲੀ ਅੱਗੇ ਵੱਧ ਰਹੀ ਸੀ |Image result for five women hajj story ਮੈਂ ਕਾਬਾ ਦੇ ਲਾਗੇ ਹੀ ਸੀ ਅਤੇ ਕਿਸੇ ਨੇ ਮੇਰੇ b*m ਨੂੰ ਫੜ ਲਿਆ | ਮੈਂ ਸੋਚਿਆ ਕਿ ਸ਼ਾਇਦ ਇਹ ਭੀੜ ਕਰਕੇ ਸੀ ਕਿਉਂਕਿ ਉੱਥੇ ਹਰ ਕੋਈ ਧੱਕਾ ਰਿਹਾ ਸੀ ਪਰ ਫਿਰ ਜਦੋਂ ਮੈਂ ਅੱਗੇ ਵਧੀ ਤਾਂ ਕਿਸੇ ਨੇ ਮੇਰੇ b**bs ਨੂੰ ਫੜ ਲਿਆ | ਮੈਂ ਆਪਣਾ ਮੂੰਹ ਘੁੰਮਿਆ ਤੇ ਉਹ ਵਿਅਕਤੀ ਮੇਰੇ ਵੱਲ ਦੇਖ ਕੇ ਮੁਸਕਰਾ ਰਿਹਾ ਸੀ | ਉਸਨੇ ਅਜੇ ਵੀ ਮੈਨੂੰ ਫੜ੍ਹਿਆਂ ਹੋਇਆ ਸੀ ਇਸ ਲਈ ਮੈਂ ਉਸ ਤੇ ਚਿਲਾਈ ਪਰ ਫਿਰ ਲੋਕਾਂ ਨੇ “ਯੱਲਾ” (“ਛੇਤੀ ਕਰੋ”) ਦੀ ਉੱਚੀ ਆਵਾਜ਼ ਵਿੱਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ |Image result for five women hajj story
ਮੈਂ ਇਸ ਘਟਨਾ ਬਾਰੇ ਉੱਥੇ ਦੋ ਗਾਰਡਾਂ ਨੂੰ ਦੱਸਿਆ , ਪਰ ਉਨ੍ਹਾਂ ਦੋਵਾਂ ਨੂੰ ਅੰਗ੍ਰੇਜ਼ੀ ਨਹੀਂ ਬੋਲਣੀ ਆਉਂਦੀ ਸੀ ਤੇ ਉਹਨਾਂ ਨੇ ਮੈਨੂੰ ਅੱਗੇ ਵਧਣ ਦਾ ਇਸ਼ਾਰਾ ਕਰ ਦਿੱਤਾ |
ਪਹਿਲਾਂ ਭਗਦੜ ਤੇ ਫੇਰ ਜਿਨਸੀ ਸੋਸ਼ਣ ,ਇਹ ਮੇਰੇ ਲਈ ਇੱਕ ਭਿਆਨਕ ਤਜ਼ਰਬਾ ਸੀ ਤੇ ਇਸ ਤੋਂ ਬਾਅਦ ਮੈਂ ਕਦੇ ਹੱਜ ਕਰਨ ਲਈ ਨਹੀਂ ਗਈ | 2.ਅਗਿਆਤ ਬ੍ਰਿਟਿਸ਼ ਔਰਤ, ਜੋ ਹੁਣ ਏਸ਼ੀਆ ਵਿਚ ਰਹਿ ਰਹੀ ਹੈ 2007 ਵਿਚ ਜਦੋਂ ਮੈਂ 32 ਸਾਲ ਦੀ ਸੀ ਤਾਂ ਮੱਕਾ ਨੂੰ ਜਾਣ ਤੋਂ ਪਹਿਲਾਂ ਮਈ ਕਦੇ ਵੀ ਜਿਨਸੀ ਸੋਸ਼ਣ ਦਾ ਸ਼ਿਕਾਰ ਨਹੀਂ ਹੋਈ ਸੀ | ਮੈਂ ਗ੍ਰਾਂਡ ਮਸਜਿਦ ਦੇ ਵਿਹੜੇ ਵਿਚ ਸੀ ਅਤੇ ਮੈਂ ਮਹਿਸੂਸ ਕੀਤਾ ਕਿ ਮੇਰੇ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ‘ਚ ਕਿਸੇ ਚੀਜ ਦਾ ਦਬਾਅ ਸੀ |
ਉੱਥੇ ਬਹੁਤ ਭੀੜ ਸੀ ਅਤੇ ਬਹੁਤ ਸਾਰੇ ਲੋਕ ਇੱਕ-ਦੂਜੇ ਵਿੱਚ ਵੱਜ ਰਹੇ ਸਨ , ਪਰ ਦਬਾਅ ਜਾਰੀ ਰਿਹਾ | ਮੈਂ ਪਿੱਛੇ ਮੁੜ ਕੇ ਦੇਖਿਆ ਕਿ ਇਹ ਇੱਕ ਆਦਮੀ ਸੀ ਅਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਮੇਰੇ ਵਿੱਚ ਆਪਣੇ d**k ਦਾ ਦਬਾਅ ਪਾ ਰਿਹਾ ਸੀ | ਉਹ ਮੇਰੇ ਉੱਤੇ ਬਹੁਤ ਜ਼ੋਰ ਪਾ ਰਿਹਾ ਸੀ ਤੇ ਮੈਨੂੰ ਅੱਗੇ ਵੱਲ ਧੱਕ ਰਿਹਾ ਸੀ | ਉਹ ਲਗਾਤਾਰ ਮੇਰੇ ਵੱਲ ਦੇਖੀ ਜਾ ਰਿਹਾ ਸੀ | ਮੈਂ ਦੌੜ ਕੇ ਇਕ ਪੁਲਿਸ ਵਾਲੇ ਕੋਲ ਗਈ ਅਤੇ ਜੋ ਕੁਝ ਹੋਇਆ ਸੀ ਉਸਨੂੰ (ਅੰਗਰੇਜ਼ੀ ਵਿੱਚ) ਦੱਸਿਆ | ਉਸ ਪੁਲਿਸ ਵਾਲੇ ਨੇ ਮੈਨੂੰ ਧੱਕਾ ਦੇ ਦਿੱਤਾ | ਉਸ ਦੀ ਸੁਣਨ ਵਿੱਚ ਕੋਈ ਦਿਲਚਸਪੀ ਨਹੀਂ ਸੀ | ਮੈਂ ਭੀੜ ਵਿਚ ਉਸ ਆਦਮੀ ਵੱਲ ਇਸ਼ਾਰਾ ਵੀ ਕੀਤਾ ਪਰ ਉਸਨੇ ਇਸਨੂੰ ਵੀ ਨਜ਼ਰਅੰਦਾਜ ਕਰ ਦਿੱਤਾ | ਜਿਨਸੀ ਹਮਲੇ ਬਾਰੇ ਗੱਲ ਕਰਨਾ ਕਾਫੀ ਔਖਾ ਹੈ ਅਤੇ ਇਸ ਬਾਰੇ ਹੱਜ ਦੇ ਸਬੰਧ ਵਿਚ ਗੱਲ ਕਰਨਾ , ਜੋ ਕਿ ਇਸਲਾਮ ਦਾ ਥੰਮ੍ਹ ਹੈ, ਉਸ ਤੋਂ ਵੀ ਕਿਤੇ ਔਖਾ ਹੈ ਕਿਉਂਕਿ ਇਹ ਪਵਿੱਤਰ ਹੈ |

Leave a Reply

Your email address will not be published. Required fields are marked *